ਮੈਨੂੰ ਨੁਕਸਾਨ ਹੋਇਆ ਹੈ, ਫਿਰ ਵੀ ITR ਵਿੱਚ ਦਿਖਾਉਣਾ ਜ਼ਰੂਰੀ ਹੈ?
ਹਾਂ। ਨੁਕਸਾਨ 'ਤੇ ਟੈਕਸ ਨਹੀਂ ਲੱਗਦਾ, ਪਰ ਟ੍ਰਾਂਜੈਕਸ਼ਨਾਂ ਦੀ ਰਿਪੋਰਟ ਕਰਨੀ ਪੈਂਦੀ ਹੈ ਕਿਉਂਕਿ exchange ਨੇ ਉਹ ਪਹਿਲਾਂ ਹੀ ਰਿਪੋਰਟ ਕਰ ਦਿੱਤੀਆਂ ਹਨ। ਰਿਪੋਰਟ ਨਾ ਕਰਨ ਨਾਲ ਡਾਟਾ ਮੈਚ ਨਹੀਂ ਹੁੰਦਾ — ਅਤੇ ਇਹੀ notice ਆਉਣ ਦਾ ਸਭ ਤੋਂ ਵੱਡਾ ਕਾਰਨ ਹੈ।
ਇੱਕ ਕੋਇਨ ਵਿੱਚ ਮੁਨਾਫ਼ਾ, ਦੂਜੇ ਵਿੱਚ ਨੁਕਸਾਨ — ਕੀ ਅਸੀਂ ਇਸਨੂੰ ਐਡਜਸਟ ਕਰ ਸਕਦੇ ਹਾਂ?
ਨਹੀਂ। VDA ਦੇ ਮਾਮਲੇ ਵਿੱਚ ਇੱਕ ਐਸੇਟ ਦਾ ਨੁਕਸਾਨ ਦੂਜੇ ਐਸੇਟ ਦੇ ਮੁਨਾਫ਼ੇ ਨਾਲ ਸੈੱਟ-ਆਫ ਨਹੀਂ ਹੁੰਦਾ। ਇਸ ਲਈ ਕਈ ਵਾਰ ਟੈਕਸ ਕੁੱਲ ਮੁਨਾਫ਼ੇ ਤੋਂ ਵੀ ਜ਼ਿਆਦਾ ਬਣ ਜਾਂਦਾ ਹੈ — ਇਹ ਗੱਲ ਪਹਿਲਾਂ ਹੀ ਪਤਾ ਹੋਣੀ ਚਾਹੀਦੀ ਹੈ, filing ਵਾਲੇ ਦਿਨ ਨਹੀਂ।
TDS ਤਾਂ exchange ਨੇ ਕੱਟ ਲਿਆ, ਹੁਣ ਕੁਝ ਹੋਰ ਕਰਨਾ ਬਾਕੀ ਹੈ?
ਹਾਂ। 1% TDS ਸਿਰਫ਼ ਐਡਵਾਂਸ ਕਲੈਕਸ਼ਨ ਹੈ, ਫਾਈਨਲ ਟੈਕਸ ਨਹੀਂ। ਅਸਲ ਟੈਕਸ 30% 'ਤੇ ਬਣਦਾ ਹੈ, ਅਤੇ ਕੱਟਿਆ ਹੋਇਆ TDS ਉਸ ਵਿੱਚ ਐਡਜਸਟ ਹੁੰਦਾ ਹੈ — ਉਸਨੂੰ ਕਲੇਮ ਕਰਨ ਲਈ return file ਕਰਨਾ ਜ਼ਰੂਰੀ ਹੈ।
ਵਿਦੇਸ਼ੀ exchange 'ਤੇ ਅਕਾਊਂਟ ਹੈ, ਕੀ ਕੁਝ ਵਾਧੂ ਕਰਨਾ ਪੈਂਦਾ ਹੈ?
ਇਹ ਤੁਹਾਡੇ ਰਿਹਾਇਸ਼ੀ ਸਟੇਟਸ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਭਾਰਤ ਦੇ ਨਿਵਾਸੀ ਹੋ, ਤਾਂ ਵਿਦੇਸ਼ੀ ਸੰਪਤੀਆਂ ਦੀ ਵੱਖਰੀ ਰਿਪੋਰਟਿੰਗ ਕਰਨੀ ਪੈਂਦੀ ਹੈ, ਅਤੇ ਇਸ ਵਿੱਚ ਗਲਤੀ ਹੋਣ 'ਤੇ penalty ਤੁਹਾਡੀ ਕਮਾਈ ਤੋਂ ਵੀ ਕਿਤੇ ਜ਼ਿਆਦਾ ਹੋ ਸਕਦੀ ਹੈ। ਅਸੀਂ ਹਰ ਕੇਸ ਨੂੰ ਦੇਖ ਕੇ ਸਹੀ ਸਲਾਹ ਦਿੰਦੇ ਹਾਂ।
ਜੇਕਰ ਕ੍ਰਿਪਟੋ ਗਿਫਟ ਦਿੱਤਾ ਜਾਂ ਲਿਆ ਹੋਵੇ ਤਾਂ?
ਦੇਣ ਵਾਲੇ ਅਤੇ ਲੈਣ ਵਾਲੇ — ਦੋਵਾਂ ਲਈ ਨਿਯਮ ਵੱਖਰੇ ਹਨ, ਅਤੇ ਰਿਸ਼ਤਾ ਕੀ ਹੈ ਇਸ ਨਾਲ ਵੀ ਫਰਕ ਪੈਂਦਾ ਹੈ। ਵੇਰਵੇ ਭੇਜ ਦਿਓ, ਅਸੀਂ ਸਭ ਸਾਫ਼-ਸਾਫ਼ ਦੱਸ ਦਿਆਂਗੇ।
ਕੀ ਤੁਸੀਂ ਟ੍ਰੇਡਿੰਗ ਦੀ ਸਲਾਹ ਵੀ ਦਿੰਦੇ ਹੋ?
ਨਹੀਂ। ਅਸੀਂ ਕੀ ਖਰੀਦਣਾ ਜਾਂ ਵੇਚਣਾ ਹੈ, ਉਸ ਬਾਰੇ ਸਲਾਹ ਨਹੀਂ ਦਿੰਦੇ। ਸਾਡਾ ਕੰਮ ਸਿਰਫ਼ ਟੈਕਸ, ਰਿਪੋਰਟਿੰਗ ਅਤੇ notices ਤੱਕ ਹੈ।